商品簡介
ਗਰਮੀਆਂ ਦੇ ਆਗ਼ਾਜ਼ ਤੋਂ ਲੈ ਕੇ ਬਹਾਰ ਦੇ ਮੁੱਢ ਤੱਕ, ਮੈਂ ਮੋਰੀਸਾਕੀ ਬੁੱਕਸ਼ਾਪ ਵਿੱਚ ਰਹੀ। ਆਪਣੀ ਜ਼ਿੰਦਗੀ ਦਾ ਉਹ ਅਰਸਾ ਮੈਂ ਦੁਕਾਨ ਦੀ ਦੂਜੀ ਮੰਜ਼ਿਲ ਉੱਤੇ ਉਸ ਖ਼ਾਲੀ ਕਮਰੇ ਵਿੱਚ ਗੁਜ਼ਾਰਿਆ, ਆਪਣੇ ਆਪ ਨੂੰ ਕਿਤਾਬਾਂ ਵਿੱਚ ਦਫ਼ਨ ਕਰਨ ਦੀ ਕੋਸ਼ਿਸ਼ ਕਰਦਿਆਂ। ਉਸ ਤੰਗ ਜਿਹੇ ਕਮਰੇ ਵਿੱਚ ਰੌਸ਼ਨੀ ਮੁਸ਼ਕਿਲ ਨਾਲ ਹੀ ਆਉਂਦੀ ਸੀ, ਤੇ ਹਰ ਸ਼ੈਅ ਸਿੱਲ੍ਹੀ-ਸਿੱਲ੍ਹੀ ਮਹਿਸੂਸ ਹੁੰਦੀ ਸੀ; ਉੱਥੇ ਹਮੇਸ਼ਾ ਪੁਰਾਣੀਆਂ ਕਿਤਾਬਾਂ ਦੀ ਬਾਸ ਆਉਂਦੀ ਰਹਿੰਦੀ ਸੀ। ਪਰ ਉੱਥੇ ਗੁਜ਼ਾਰੇ ਉਹ ਦਿਨ ਮੈਨੂੰ ਉਮਰ ਭਰ ਯਾਦ ਰਹਿਣਗੇ। ਇਸ ਲਈ ਕਿ ਮੇਰੀ ਅਸਲੀ ਜ਼ਿੰਦਗੀ ਦਾ ਆਗ਼ਾਜ਼ ਉੱਥੋਂ ਹੀ ਹੋਇਆ, ਤੇ ਮੈਨੂੰ ਇਸ ਗੱਲ ਦਾ ਪੂਰਾ ਯਕੀਨ ਹੈ, ਜ਼ਰਾ ਵੀ ਸ਼ੱਕ ਨਹੀਂ, ਕਿ ਜੇ ਉਹ ਦਿਨ ਨਾ ਹੁੰਦੇ, ਤਾਂ ਮੇਰੀ ਬਾਕੀ ਦੀ ਜ਼ਿੰਦਗੀ ਬੇਰੰਗ, ਇੱਕੋ ਜਿਹੀ ਤੇ ਤਨਹਾ ਰਹਿ ਜਾਂਦੀ। ਮੋਰੀਸਾਕੀ ਬੁੱਕਸ਼ਾਪ ਮੇਰੇ ਲਈ ਬੇਹੱਦ ਅਜ਼ੀਜ਼ ਹੈ। ਇਹ ਇੱਕ ਐਸੀ ਥਾਂ ਹੈ, ਜਿਸ ਨੂੰ ਮੈਂ ਜਾਣਦੀ ਹਾਂ ਕਿ ਕਦੇ ਨਹੀਂ ਭੁੱਲਾਂਗੀ।